University College Jaitu, Faridkot Constituent College of Punjabi University Patiala

==>Admissions Open for session 2020-2021

Director’s message

B (13)ਮੈਨੂੰ ਹਾਰਦਿਕ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਸਥਾਪਿਤ ਕਾਂਸਟੀਚੂਐਂਟ ਕਾਲਜ ਅਕਾਦਮਿਕ ਸਾਲ 2015-16 ਵਿਚ ਪ੍ਰਵੇਸ਼ ਕਰ ਰਹੇ ਹਨ। ਮੈਂ ਇਸ ਅਵਸਰ ਤੇ ਕਾਂਸਟੀਚੂਐਂਟ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨਾਂ, ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੀ ਹਾਂ।ਇਹ ਕਾਲਜ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਆਰਥਿਕ ਪੱਖੋਂ ਪੱਛੜੇ ਹੋਏ ਵਿਦਿਆਰਥੀਆਂ ਨੂੰ ਮਿਆਰੀ ਅਤੇ ਉਚੇਰੀ ਵਿੱਦਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਖੋਲ੍ਹੇ ਗਏ ਹਨ। ਮੈਨੂੰ ਆਸ ਹੈ ਕਿ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਦੇ ਸਹਿਯੋਗ ਸਦਕਾ ਇਨ੍ਹਾਂ ਕਾਲਜਾਂ ਨੂੰ ਭਰਪੂਰ ਸਫ਼ਲਤਾ ਹਾਸਲ ਹੋਵੇਗੀ ਅਤੇ ਇਹ ਕਾਲਜ ਪੇਂਡੂ ਖੇਤਰਾਂ ਵਿਚ ਸਿੱਖਿਆ ਦੇ ਪਸਾਰੇ ਲਈ ਮੀਲ ਪੱਥਰ ਸਾਬਤ ਹੋਣਗੇ।ਪੰਜਾਬੀ ਯੂਨੀਵਰਸਿਟੀ ਵਿੱਦਿਆ ਦੇ ਪਸਾਰ ਲਈ ਵਚਨਬੱਧ ਹੈ। ਮੈਂ ਵਿਸਵਾਸ਼ ਦਿਵਾਉਂਦੀ ਹਾਂ ਕਿ ਇਨ੍ਹਾਂ ਕਾਲਜਾਂ ਦੀ ੳੱੁਨਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਯੂਨੀਵਰਸਿਟੀ ਹਮੇਸ਼ਾਂ ਯਤਨਸ਼ੀਲ ਰਹੇਗੀ।

ਡਾ. ਕਿਰਨਦੀਪ ਕੌਰ

ਡਾਇਰੈਕਟਰ

ਪੰਜਾਬੀ ਯੂਨੀਵਰਸਿਟੀ ਕਾਂਸਟੀਚੂਐਂਟ ਕਾਲਜਿਜ਼