University College Jaitu, Faridkot Constituent College of Punjabi University Patiala

==>Admissions Open for session 2020-2021

==>Fees Structure
document Upload for Ist year admission[Last Date- 10-08-2020]

Principal’s Message

a (414)

ਜੈਤੋ ਦੀ ਇਤਿਹਾਸਕ ਧਰਤੀ ’ਤੇ ਸਥਿਤ ਯੂਨੀਵਰਸਿਟੀ ਕਾਲਜ ਜੈਤੋ, ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੀ ਗਿਆਰਵੀਂ ਯੋਜਨਾ ਤਹਿਤ ਪੱਛੜੇ ਇਲਾਕਿਆਂ ਵਿਚ ਉੱਚ ਸਿੱਖਿਆ ਦੇ ਪ੍ਰਸਾਰ ਦੇ ਮਕਸਦ ਨਾਲ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਸਥਾਪਤ ਕੀਤੇ ਕਾਲਜਾਂ ਵਿਚੋਂ ਇਕ ਹੈ। ਇਸ ਕਾਲਜ ਨੇ ਜੈਤੋ ਦੇ ਪੱਛੜੇ ਪਰ ਇਤਿਹਾਸਕ ਤੌਰ ’ਤੇ ਮਹੱਤਵਪੂਰਨ ਇਲਾਕੇ ਦੀ ਅਕਾਦਮਿਕ ਭੁੱਖ ਨੂੰ ਪੂਰਾ ਕਰਨ ਦਾ ਯਤਨ ਕੀਤਾ ਹੈ ਅਤੇ ਇਸੇ ਵਚਨਬੱਧਤਾ ਦੇ ਮੱਦੇਨਜ਼ਰ ਇਸ ਕਾਲਜ ਵਿਚ ਯੂਨੀਵਰਸਿਟੀ ਨੇ 09 ਰੈਗੂਲਰ ਫ਼ੈਕਲਟੀ ਮੈਂਬਰ ਅਤੇ ਤਕਨੀਕੀ ਅਤੇ ਦਫ਼ਤਰੀ ਅਮਲੇ ਵਿਚ ਤਿੰਨ ਮੈਂਬਰ ਰੈਗੂਲਰ ਆਧਾਰ ’ਤੇ ਨਿਯੁਕਤ ਕੀਤੇ ਹਨ ਅਤੇ ਆਉਣ ਵਾਲ਼ੇ ਸਮੇਂ ਵਿਚ ਹੋਰ ਰੈਗੂਲਰ ਫ਼ੈਕਲਟੀ ਮੈਂਬਰ ਇਸ ਕਾਲਜ ਦੇ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਸਰਬਪੱਖੀ ਵਿਕਾਸ ਲਈ ਲੋੜੀਂਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਸਾਡੀ ਟੀਮ ’ਚ ਸ਼ਾਮਲ ਹੋਣਗੇ।ਯੂਨੀਵਰਸਿਟੀ ਕਾਲਜ, ਜੈਤੋ ਦੀ ਖ਼ੂਬਸੂਰਤ ਇਮਾਰਤ ਚਾਰ ਬਲਾਕਾਂ ਵਿਚ ਵੰਡੀ ਹੋਈ ਹੈ ਜਿਸ ਵਿਚ ਸਭ ਤੋਂ ਪਹਿਲਾਂ ਪ੍ਰਬੰਧਕੀ ਬਲਾਕ ਹੈ ਜਿਸ ਵਿਚ ਪਿ੍ਰੰਸੀਪਲ ਦਫ਼ਤਰ, ਮੀਟਿੰਗ ਹਾਲ, ਕਲਰਕ ਦਫ਼ਤਰ, ਫ਼ੀਸ ਕਲਰਕ ਕਾਊਂਟਰ ਅਤੇ ਨਾਲ਼ ਹੀ ਅਤਿ ਆਧੁਨਿਕ ਤਰੀਕੇ ਨਾਲ਼ ਉਸਾਰਿਆ ਕਾਨਫ਼ਰੰਸ ਹਾਲ ਹੈ। ਦੂਜਾ ਬਲਾਕ ਸਾਇੰਸ ਬਲਾਕ ਹੈ ਜੋ ਦੋ-ਮੰਜ਼ਿਲਾ ਹੈ। ਜਿਸ ਵਿਚ ਦੋ ਫ਼ਿਜ਼ਿਕਸ, ਦੋ ਕੈਮਿਸਟਰੀ, ਬਾਟਨੀ ਅਤੇ ਜ਼ੁਆਲੋਜ਼ੀ ਲੈਬਾਰਟਰੀਆਂ ਤੋਂ ਇਲਾਵਾ ਚਾਰ ਲੈਕਚਰ ਹਾਲ ਹਨ। ਤੀਜਾ ਬਲਾਕ ਆਰਟਸ ਬਲਾਕ ਹੈ ਜਿਸ ਵਿਚ 06 ਲੈਕਚਰ ਹਾਲ ਅਤੇ ਇਕ ਲੈਂਗੂਏਜ਼ ਲੈਬ ਹੈ। ਇਸੇ ਤਰ੍ਹਾਂ ਚੌਥੇ ਬਲਾਕ ਵਿਚ 05 ਲੈਕਚਰ ਹਾਲ ਅਤੇ 02 ਵੈੱਲ ਐਕੂਇਪਡ ਕੰਪਿਊਟਰ ਲੈਬਜ਼ ਹਨ। ਇਸ ਤੋਂ ਇਲਾਵਾ ਉਪਰਲੀ ਮੰਜ਼ਿਲ ’ਤੇ ਵਿਸ਼ਾਲ ਲਾਇਬਰੇਰੀ ਹਾਲ ਹੈ। ਖ਼ਾਸ ਗੱਲ ਇਹ ਹੈ ਕਿ ਪੂਰੀ ਇਮਾਰਤ ਬਿਜਲੀ (ਪੱਖੇ, ਟਿਊਬਾਂ ਆਦਿ), ਪੀਣ ਵਾਲ਼ੇ ਪਾਣੀ, ਸੀਵਰੇਜ਼ ਵਰਗੀਆਂ ਲੋੜੀਂਦੀਆਂ ਸਹੂਲਤਾਂ ਨਾਲ਼ ਲੈਸ ਹੈ। ਖੇਡ ਗਤੀਵਿਧੀਆਂ ਦੀ ਪੂਰਤੀ ਲਈ ਕਾਲਜ ਦੇ ਨਾਲ਼ ਵਿਸ਼ਾਲ ਖੇਡ ਸਟੇਡੀਅਮ ਮੌਜੂਦ ਹੈ। ਕੋਟਕਪੂਰਾ-ਬਠਿੰਡਾ ਮੁੱਖ ਸੜਕ ਦੇ ਸ਼ੋਰ-ਸ਼ਰਾਬੇ ਤੋਂ ਹਟਵੀਂ ਸਥਿਤੀ ਵਿਚ ਸਥਾਪਤ ਇਹ ਕਾਲਜ ਪੂਰੇ ਇਲਾਕੇ ਵਿਚ ਆਪਣੀ ਕਿਸਮ ਦਾ ਅਤਿ-ਆਧੁਨਿਕ ਸਹੂਲਤਾਂ ਨਾਲ਼ ਲੈਸ ਅਦਾਰਾ ਹੈ ਜਿਸ ਨੇ ਜੈਤੋ ਸਮੇਤ ਨੇੜਲੇ ਕਈ ਪਿੰਡਾਂ ਦੇ ਵਿਦਿਆਰਥੀਆਂ ਅਤੇ ਖ਼ਾਸ ਕਰਕੇ ਵਿਦਿਆਰਥਣਾਂ ਲਈ ਉੱਚ ਸਿਖਿਆ ਦਾ ਰਾਹ ਖੋਲ੍ਹ ਦਿੱਤਾ ਹੈ। ਬਹੁਤ ਹੀ ਘੱਟ ਸਰਕਾਰੀ ਫ਼ੀਸਾਂ ਕਾਰਨ ਸਧਾਰਣ ਪਰਿਵਾਰਾਂ ਨਾਲ਼ ਸਬੰਧਤ ਹੋਣਹਾਰ ਵਿਦਿਆਰਥੀ ਇਸ ਕਾਲਜ ’ਚੋਂ ਪੜ੍ਹਕੇ ਸਮਾਜ ਵਿਚ ਉੱਚਤਮ ਸਥਾਨ ਗ੍ਰਹਿਣ ਕਰਦਿਆਂ ਇਲਾਕੇ ਦਾ ਨਾਂਅ ਰੌਸ਼ਨ ਕਰਨਗੇ, ਅਜਿਹਾ ਸਾਡਾ ਵਿਸ਼ਵਾਸ ਹੈ। ਈਸ਼ਵਰ ਇਸ ਕਾਲਜ ਦੇ ਸਿਰ ’ਤੇ ਹਮੇਸ਼ਾ ਦੀ ਤਰ੍ਹਾਂ ਆਪਣੀ ਮਿਹਰ ਬਣਾਈ ਰੱਖੇ!

                                                                                                                                                                                                                             -ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਦਿਓਲ